ਹਰਿਆਣਾ ਦੇ ਰਾਜਪਾਲ ਪ੍ਰੋਫੇਸਰ ਅਸੀਮ ਕੁਮਾਰ ਘੋਸ਼ ਨੇ ਵਿਸ਼ਵਕਰਮਾ ਦਿਵਸ ‘ਤੇ ਭਗਵਾਨ ਵਿਸ਼ਵਕਰਮਾ ਨੂੰ ਕੀਤਾ ਨਮਨ
ਚੰਡੀਗੜz ( ਜਸਟਿਸ ਨਿਊਜ਼ )
-ਹਰਿਆਣਾ ਦੇ ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਬੁੱਧਵਾਰ ਨੂੰੰ ਚੰਡੀਗੜ੍ਹ ਸਥਿਤ ਰਾਜਭਵਨ ਵਿੱਚ ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਰਚਨਾ ਅਤੇ ਸ਼ਿਲਪਕਾਰ ਦੇ ਦੇਵਤਾ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕੀਤਾ। ਰਾਜਪਾਲ ਦੇ ਸਕੱਤਰ ਸ੍ਰੀ ਡੀ.ਕੇ.ਬੇਹਰਾ ਵੀ ਇਸ ਮੌਕੇ ‘ਤੇ ਮੌਜ਼ੂਦ ਰਹੇ।
ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਇਸ ਮੌਕੇ ‘ਤੇ ਹਰਿਆਣਾਵਾਸਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਰਿਆਂ ਨੂੰ ਹੁਨਰ, ਨਵਾਚਾਰ ਅਤੇ ਤਿਆਗ ਦੀ ਭਾਵਨਾ ਦੀ ਯਾਦ ਦਿਲਾਉਂਦਾ ਹੈ ਜੋ ਇੱਕ ਪ੍ਰਗਤੀਸ਼ੀਲ ਅਤੇ ਸਵੈ-ਨਿਰਭਰ ਦੇ ਨਿਰਮਾਣ ਲਈ ਜਰੂਰੀ ਹਨ।
ਰਾਜਪਾਲ ਨੇ ਕਾਰੀਗਰਾਂ, ਇੰਜੀਨਿਅਰਾਂ ਅਤੇ ਰਚਨਾਤਮਕ ਕੰਮਾਂ ਵਿੱਚ ਰੁੱਝੇ ਸਾਰੇ ਲੋਕਾਂ ਦੇ ਯੋਗਦਾਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਰਲਤਾ ਇੱਕ ਵਿਕਸਿਤ ਸਮਾਜ ਦੀ ਨੀਂਵ ਰਖਦੀ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਤੋਂ ਸੀਖ ਲੈਣ ਅਤੇ ਸ਼ਾਨਦਾਰ, ਨਿਸ਼ਠਾ ਅਤੇ ਮਨੁੱਖੀ ਸੇਵਾ ਲਈ ਖੁਦ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ।
ਰਾਜਪਾਲ ਦੇ ਅਧਿਕਾਰੀਆਂ ਅਤੇ ਕਰਮਚਾਰਿਆਂ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਭਗਵਾਨ ਵਿਸ਼ਵਕਰਮਾ ਨੂੰ ਫੁੱਲ ਦੀ ਮਾਲਾ ਭੇਂਟ ਕੀਤੀ।
ਦੁਨਿਆ ਦੇ ਪਹਿਲੇ ਇੰਜੀਨਿਅਰ, ਸ਼ਿਲਪਕਾਰ ਅਤੇ ਕੁਸ਼ਲ ਆਰਕੀਟੈਕਟ ਨੂੰ ਸਮਰਪਿਤ ਹੈ ਭਗਵਾਨ ਵਿਸ਼ਵਕਰਮਾ ਦਿਵਸ-ਕੈਬੀਨੇਟ ਮੰਤਰੀ ਰਣਬੀਰ ਗੰਗਵਾ
ਚੰਡੀਗੜ੍ਹ (ਜਸਟਿਸ ਨਿਊਜ਼ )
-ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਵਿਸ਼ਵਕਰਮਾ ਦਿਵਸ ‘ਤੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੁਨਿਆ ਦੇ ਪਹਿਲੇ ਇੰਜੀਨਿਅਰ, ਸ਼ਿਲਪਕਾਰ ਸਨ। ਉਨ੍ਹਾਂ ਦਾ ਜੀਵਨ ਸਾਨੂੰ ਮਿਹਨਤ ਅਤੇ ਨਵਾਚਾਰ ਦੀ ਪ੍ਰੇਰਣਾ ਦਿੰਦਾ ਹੈ। ਇਹ ਤਿਉਹਾਰ ਨਾ ਸਿਰਫ਼ ਕਾਰੀਗਰਾਂ ਅਤੇ ਮਜਦੂਰਾਂ ਦਾ ਸਨਮਾਨ ਕਰਨ ਦਾ ਮੌਕਾ ਹੈ ਸਗੋਂ ਇਹ ਸੰਦੇਸ਼ ਵੀ ਦਿੰੰਦਾ ਹੈ ਕਿ ਹਰ ਕੰਮ ਨੂੰ ਜੇਕਰ ਤਿਆਗ ਅਤੇ ਨਿਸ਼ਠਾ ਨਾਲ ਕੀਤਾ ਜਾਵੇ ਤਾਂ ਉਹੀ ਸੱਚੀ ਪੂਜਾ ਬਣ ਜਾਂਦਾ ਹੈ। ਅੱਜ ਦਾ ਦਿਨ ਮਜਦੂਰਾਂ, ਕਾਰੀਗਰਾਂ, ਇੰਜੀਨਿਅਰਿੰਗ ਅਤੇ ਉਦਯੋਗਾਂ ਨਾਲ ਜੁੜੇ ਲੋਕਾਂ ਲਈ ਵਿਸ਼ੇਸ਼ ਮਹੱਤਵ ਰਖਦਾ ਹੈ।
ਸ੍ਰੀ ਰਣਬੀਰ ਗੰਗਵਾ ਨੇ ਭਗਵਾਨ ਵਿਸ਼ਵਕਰਮਾ ਜੈਯੰਤੀ ਦੇ ਮੌਕੇ ‘ਤੇ ਬੁੱਧਵਾਰ ਨੂੰ ਸ੍ਰੀ ਵਿਸ਼ਕਰਮਾ ਚੈਰਿਟੇਬਲ ਟ੍ਰਸਟ ਵੱਲੋਂ ਹਿਸਾਰ ਵਿੱਚ ਆਯੋਜਿਤ ਪੋ੍ਰਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਸਾਨੂੰ ਸਿਖਾਉਂਦੇ ਹਨ ਕਿ ਗਿਆਨ ਅਤੇ ਤਕਨੀਕ ਦਾ ਉਪਯੋਗ ਸਮਾਜ ਦੀ ਭਲਾਈ ਅਤੇ ਮਨੁੱਖਤਾ ਦੀ ਤਰੱਕੀ ਲਈ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਦੋਹਾਂ ਵਿਸ਼ਿਆਂ ਕੌਸ਼ਲ, ਵਿਕਾਸ ਅਤੇ ਉਦਮਿਤਾ ) ਨੂੰ ਪ੍ਰਾਥਮਿਕਤਾ ‘ਤੇ ਲਿਆ ਹੈ।
ਉਨਾਂ੍ਹ ਨੇ ਕਿਹਾ ਕਿ ਅੱਜ ਦੀ ਕੰਪੀਟਿਸ਼ਨ ਵਾਲੀ ਦੁਨਿਆ ਵਿੱਚ ਵਿਦਿਆਰਥੀਆਂ ਲਈ ਹੁਨਰ ਵਿਕਾਸ ਦਾ ਸਭ ਤੋਂ ਵੱਧ ਮਹੱਤਵ ਹੈ। ਸਫਲਤਾ ਅਤੇ ਇੱਕ ਸੰਤੁਸ਼ਟ ਜੀਵਨ ਜੀਣ ਲਈ ਵਿਦਿਆਰਥੀਆਂ ਨੂੰ ਵੱਖ ਵੱਖ ਹੁਨਰ ਹਾਸਲ ਕਰਨੇ ਹੋਣਗੇ। ਸਰਕਾਰ ਦਾ ਮੰਨਣਾ ਹੈ ਕਿ ਹੁਨਰ ਵਿਕਾਸ ਅਤੇ ਉਦਮਿਤਾ ਦੇ ਖੇਤਰ ਵਿੱਚ ਨਿਵੇਸ਼ ਕਰਨਾ ਦੇਸ਼ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਕੀਤਾ ਗਿਆ ਨਿਵੇਸ਼ ਹੈ।
ਵਿਕਸਿਤ ਭਾਰਤ ਦੇ ਨਿਰਮਾਣ ਦੀ ਸੋਚ ਨਾਲ ਅੱਗੇ ਵੱਧਦੇ ਹੋਏ ਪਿਛਲੇ ਦਸ਼ਕ ਵਿੱਚ ਉਦਯੋਗ ਅਨੁਕੂਲ ਅਤੇ ਮਜਦੂਰ ਭਲਾਈ ਨੀਤੀਆਂ ਕਾਰਨ ਹਰਿਆਣਾ ਨੇ ਭਾਰਤ ਦੇ ਸਭ ਤੋਂ ਪ੍ਰਗਤੀਸ਼ੀਲ ਉਦਯੋਗਿਕ ਸ਼ਕਤੀ ਕੇਂਦਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸੋਚ ਹਰਿਆਣਾ ਨੂੰ ਅਜਿਹਾ ਸੂਬਾ ਬਨਾਉਣਾ ਹੈ ਜਿੱਥੇ ਨੌਜੁਆਨਾਂ ਨੂੰ ਸਿੱਖਿਆ ਦੇ ਨਾਲ ਸਾਰਥਕ ਦਿਸ਼ਾ, ਉਦੇਸ਼ ਅਤੇ ਮੌਕੇ ਵੀ ਮੁਹੱਈਆ ਕਰਵਾਏ ਜਾਣ। ਇਸੇ ਸੋਚ ਨਾਲ ਹਰੇਕ ਯੂਨਿਵਰਸਿਟੀ ਨੂੰ ਉਦਯੋਗ ਭਾਗੀਦਾਰਾਂ ਦੀ ਮਦਦ ਪ੍ਰੋਗਰਾਮ ਸੰਚਾਲਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਿੱਖਿਆ ਅਤੇ ਰੁਜਗਾਰ ਵਿੱਚਕਾਰ ਫਾਸਲਾ ਘੱਟ ਹੋ ਸਕੇ।
ਉਨਾਂ੍ਹ ਨੇ ਕਿਹਾ ਕਿ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਲਈ ਹਰਿਆਣਾ ਰਾਜ ਰਿਸਰਚ ਕੋਸ਼ ਬਣਾਇਆ ਹੈ। ਸੂਬਾ ਸਰਕਾਰ ਹਰੇਕ ਜ਼ਿਲ੍ਹੇ ਵਿੱਚ ਇੱਕ ਮਾਡਲ ਕੌਸ਼ਲ ਕਾਲੇਜ ਅਤੇ ਇੱਕ ਮਾਡਲ ਕੌਸ਼ਲ ਸਕੂਲ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਨਾਨ ਸਟਾਪ ਸਰਕਾਰ ਦਾ ਸੰਕਲਪ ਹੈ-ਗੁਣਵੱਤਾਪੂਰਨ ਸਿੱਖਿਆ, ਸਾਰਥਕ ਰੁਜਗਾਰ ਅਤੇ ਨਵਾਚਾਰ ਨੂੰ ਵਧਾਵਾ ਦੇਣਾ।
ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਹਰਿਆਣਾ ਸਰਕਾਰ ਨੇ ਸਮਾਜ ਦੇ ਲੋਕਾਂ ਲਈ ਅਜਿਹੀ ਵਿਵਸਥਾ ਸਥਾਪਿਤ ਕੀਤੀ ਹੈ ਜਿਸ ਵਿੱਚ ਪੜ੍ਹੇ-ਲਿਖੇ ਨੌਜੁਆਨਾਂ ਨੂੰ ਉਨ੍ਹਾਂ ਦੀ ਕਾਬਿਲਿਅਤ ਦੇ ਅਧਾਰ ‘ਤੇ ਨੌਕਰੀ ਮਿਲ ਸਕੇ। ਹਰਿਆਣਾ ਸਿਵਲ ਸਰਵਿਸ ਦੀ ਭਰਤੀ ਦਾ ਉਦਾਹਰਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਮੌਜ਼ੂਦਾ ਸਰਕਾਰ ਵਿੱਚ ਹੀ ਸੰਭਵ ਹੋ ਪਾਇਆ ਹੈ ਜਿੱਥੇ ਪੜ੍ਹਨ-ਲਿਖਣ ਵਾਲੇ ਨੌਜੁਆਨਾਂ ਨੂੰ ਉਨ੍ਹਾਂ ਦੀ ਕਾਬਿਲਿਅਤ ਦੇ ਅਧਾਰ ‘ਤੇ ਨੌਕਰੀ ਮਿਲ ਰਹੀ ਹੈ। ਇਸ ਤੋਂ ਇਲਾਵਾ ਪੰਚਾਇਤ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਪਿਛੜਾ ਵਰਗ ਸਮਾਜ ਦੇ ਲੋਕਾਂ ਲਈ ਰਾਖਵਾਂਕਰਨ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ‘ਤੇ ਕੀਤਾ ਪੂਜਾ-ਪਾਠਸੂਬੇਵਾਸਿਆਂ ਦੇ ਸੁਖ ਅਤੇ ਖੁਸ਼ਹਾਲੀ ਦੀ ਕੀਤੀ ਕਾਮਨਾ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਅੱਜ ਭਗਵਾਨ ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਆਪਣੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ‘ਤੇ ਭਗਵਾਨ ਵਿਸ਼ਵਕਰਮਾ ਦਾ ਪੂਜਾ-ਪਾਠ ਕੀਤਾ। ਮੁੱਖ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੀ ਫੋਟੋ ‘ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਬਡੋਲੀ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਸ੍ਰੀ ਸੈਣੀ ਨੇ ਸੂਬਾਵਾਸਿਆਂ ਨੂੰ ਵਿਸ਼ਵਕਰਮਾ ਦਿਵਸ ਦੀ ਦਿਲੋਂ ਸ਼ੁਭਕਾਮਨਾਵਾਂ ਦਿੱਤੀ ਅਤੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਰਚਨਾ, ਮਿਹਨਤ ਅਤੇ ਹੁਨਰ ਦੇ ਪ੍ਰਤੀਕ ਹਨ। ਉਨ੍ਹਾਂ ਨੇ ਸਮਾਜ ਨੂੰ ਸ਼ਿਲਪਕਾਰੀ, ਨਿਰਮਾਣ ਅਤੇ ਮੁਹਾਰਤ ਰਾਹੀਂ ਤਰੱਕੀ ਦਾ ਰਸਤਾ ਵਿਖਾਇਆ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ਼ਿਲਪਕਾਰ ਬੰਧੁਆਂ ਦੇ ਜੀਵਨ ਵਿੱਚ ਸਿੱਖ, ਸ਼ਾਂਤੀ ਅਤੇ ਖੁਸ਼ਹਾਲੀ ਕੀਤੀ ਕਾਮਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਰਵਾਇਤੀ ਕਾਰੀਗਰਾਂ ਅਤੇ ਹੱਧਕਰਗਾਂ ਦੇ ਹੁਨਰ ਨੂੰ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਨੇ ਵੀ ਰਾਜ ਵਿੱਚ ਕਈ ਅਜਿਹੀ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਨਾਂ੍ਹ ਨਾਲ ਕਾਰੀਗਰਾਂ, ਤਕਨੀਸ਼ਨਾਂ ਅਤੇ ਸਵੈ-ਰੁਜਗਾਰ ਨਾਲ ਜੁੜੇ ਲੋਕਾਂ ਨੂੰ ਸਿਖਲਾਈ, ਵਿਤੀ ਸਹਾਇਤਾ ਅਤੇ ਆਧੁਨਿਕ ਉਪਕਰਨਾਂ ਦੀ ਸਹੂਲਤ ਮੁਹੱਈਆ ਕਰਾਈ ਜਾ ਰਹੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਗੋਵਰਧਨ ਪੂਜਾ ਅਤੇ ਭਾਈ ਦੂਜ ਦੇ ਪਵਿਂੱਤਰ ਉਤਸਵਾਂ ਦੀ ਵੀ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਜਾਪਾਨ ਵਿੱਚ ਗੂੰਜ ਰਿਹਾ ਸਦੀਵੀ ਗੀਤਾ ਸੰਦੇਸ਼
ਚੰਡੀਗੜ੍ਹ (( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਜਾਪਾਨ ਦੇ ਓਸਾਕਾ ਸਥਿਤ ਭਾਰਤੀ ਦੂਤਾਵਾਸ ਦੇ ਕਾਉਂਯਲੇਟ ਜਨਰਲ ਆਫ਼ ਇੰਡਿਆ ਸ੍ਰੀ ਚੰਦਰੂ ਅੱਪਾਰ ਨੂੰ ਸ੍ਰੀਮਦਭਗਵਦ ਗੀਤਾ ( ਜਾਪਾਨੀ ਸੰਸਕਰਨ ) ਦੀਆਂ 100 ਕਾਪੀਆਂ ਭੇਂਟ ਕੀਤੀ ਗਈਆਂ। ਓਸਾਕਾ ਯੂਨਿਵਰਸਿਟੀ ਦੇ ਸਹਾਇਕ ਪ੍ਰੋਫੈਸਰ ਸ੍ਰੀ ਵਿਕਾਸ ਪਾਂਡੇ ਅਤੇ ਮੌਜ਼ੂਦਾ ਵਿੱਚ ਟੋਕਿਓ ਵਿੱਚ ਰਹਿ ਰਹੀ ਕੁਰੂਕਸ਼ੇਤਰ ਦੀ ਮੂਲ ਨਿਵਾਸੀ ਸੁਸ੍ਰੀ ਨਿਕਿਤਾ ਨੇ ਇਨ੍ਹਾਂ ਕਾਪੀਆਂ ਨੂੰ ਔਪਚਾਰਿਕ ਵੱਜੋਂ ਭੇਂਟ ਕੀਤੀ।
ਇਸ ਮੌਕੇ ‘ਤੇ ਵੀਡੀਓ ਕਾਂਫੈਂਸਿੰਗ ਰਾਹੀਂ ਹਰਿਆਣਾ ਸਰਕਾਰ ਦੇ ਵਿਦੇਸ਼ ਮਦਦ ਵਿਭਾਗ ਦੀ ਸਾਂਝੀ ਨਿਦੇਸ਼ਕ ਹੀਨਾ ਬਿੰਦਲਿਸ਼ , ਵਿਦਸ਼ ਮਦਦ ਵਿਭਾਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਪਵਨ ਚੌਧਰੀ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘਲ ਅਤੇ ਐਚਐਸਆਈਆਈਡੀਸੀ ਦੇ ਮਹਾਪ੍ਰਬੰਧਕ ਸੰਜੈ ਗਰਗ ਵੀ ਜੁੜੇ।
ਇਸ ਪੋ੍ਰਗਰਾਮ ਵਿੱਚ ਜਾਪਾਨ ਸਮੇਤ ਹੋਰ ਦੇਸ਼ਾਂ ਵਿੱਚ ਗੀਤਾ ਦੇ ਸਦੀਵੀ ਸੰਦੇਸ਼ ਦੇ ਪ੍ਰਸਾਰ ‘ਤੇ ਡੰਘਾ ਵਿਚਾਰ ਸਾਂਝਾ ਕੀਤਾ ਗਿਆ। ਸੀਜੀਆਈ ਓਸਾਕਾ ਸ੍ਰੀ ਅੱਪਾਰ ਨੇ ਜਾਪਾਨੀ ਵਿਦਿਆਰਥੀਆਂ ਲਈ ਆਨਲਾਇਨ ਗੀਤਾ ਸਿਖਿਆ ਆਯੋਜਿਤ ਕਰਨ ਦੀ ਇੱਛਾ ਵਿਅਕਤ ਕੀਤੀ।
ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ 15 ਨਵੰਬਰ ਤੋਂ 5 ਦਸਬਰ 2025 ਤੱਕ ਮਨਾਇਆ ਜਾਵੇਗਾ, ਇਸ ਦੌਰਾਨ 51 ਦੇਸ਼ਾਂ ਵਿੱਚ ਸਭਿਆਚਾਰਕ ਅਤੇ ਅਧਿਆਤਮਿਕ ਪੋ੍ਰਗਰਾਮ ਆਯੋਜਿਤ ਕੀਤੇ ਜਾਣਗੇ। ਹਰਿਆਣਾ ਵਫ਼ਦ ਨੇ ਇਸ ਮੌਕੇ ‘ਤੇ ਸੀਜੀਆਈ, ਓਸਾਕਾ ਦੇ ਦੋਹਾਂ ਦੇਸ਼ਾਂ ਵਿੱਚਕਾਰ ਸਭਿਆਚਾਰਕ ਲੇਣ-ਦੇਣ ਪ੍ਰੋਗਰਾਮ ਤਹਿਤ ਕੌਮਾਂਤਰੀ ਗੀਤਾ ਮਹੋਤਸਵ ਅਤੇ ਆਉਣ ਵਾਲੇ ਸੂਰਜਕੁੰਡ ਮੇਲੇ ਵਿੱਚ ਜਾਪਾਨੀ ਪ੍ਰਤੀਨਿਧੀਆਂ ਦੀ ਭਾਗੀਦਾਰੀ ਯਕੀਨੀ ਕਰਨ ਦੀ ਵੀ ਅਪੀਲ ਕੀਤੀ।
Leave a Reply